ਛਾਈਆਂ ਜਾਂ ਮੇਲਾਜਮਾ ਚਮੜੀ ਦੀ ਬੀਮਾਰੀ ਹੈ ਜਿਸ ‘ਚ ਚਮੜੀ ‘ਤੇ ਗਹਿਰੇ ਡੂੰਘੇ ਰੰਗ ਦੇ ਧੱਬੇ ਪੈ ਜਾਂਦੇ ਹਨ। ਖਾਸ ਤੌਰ ‘ਤੇ ਚਮੜੀ ਦੇ ਉਨ੍ਹਾਂ ਹਿੱਸਿਆਂ ‘ਤੇ ਜਿਹੜੇ ਧੁੱਪ ‘ਚ ਖੁੱਲੇ ਰਹਿੰਦੇ ਹਨ। ਔਰਤਾਂ ‘ਚ ਹਾਰਮੋਨ ਬਦਲਾਅ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਮੇਲਾਜਮਾ ਦਾ ਇਲਾਜ ਲੇਜ਼ਰ ਤਕਨੀਕ ਨਾਲ ਤਾਂ ਸੰਭਵ ਹੈ ਪਰ ਇਹ ਇਲਾਜ ਬਹੁਤ ਮਹਿੰਗਾ ਹੁੰਦਾ ਹੈ। ਇਸ ਬੀਮਾਰੀ ਦਾ ਘਰੇਲੂ ਇਲਾਜ ਵੀ ਸੰਭਵ ਹੈ। ਘਰ ‘ਚ ਅਜਿਹੀਆਂ ਚੀਜ਼ਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ ਜਿਸ ਰਾਹੀਂ ਅਸੀਂ ਮੇਲਾਜਮਾ ਦਾ ਇਲਾਜ ਕਰ ਸਕਦੇ ਹਾਂ। ਹਾਲਾਂਕਿ ਇਹ ਇਲਾਜ ਹੌਲੀ ਹੌਲੀ ਹੁੰਦਾ ਹੈ ਪਰ ਇਸ ‘ਚ ਖਰਚ ਨਾ ਦੇ ਬਰਾਬਰ ਆਉਂਦਾ ਹੈ। ਆਓ ਫਿਰ ਜਾਣਦੇ ਹਾਂ ਮੇਲਾਜਮਾ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਢੰਗ।
1. ਐਲੋਵੇਰਾ ਜੈੱਲ
ਐਲੋਵੇਰਾ ਜੈੱਲ ‘ਚ ਪਾਲੀਸੈਕਰਾਈਡ ਦੀ ਉਪਸਥਿਤੀ ਹੁੰਦੀ ਹੈ ਜਿਹੜਾ ਮੇਲਾਜਮਾ ਦੇ ਦਾਗ ਹਟਾ ਕੇ ਚਮੜੀ ਦੀ ਅਸਲੀ ਰੰਗਤ ਵਾਪਸ ਲੈ ਆਉਂਦਾ ਹੈ। ਇਸ ਦੇ ਨਾਲ ਹੀ ਇਹ ਮ੍ਰਿਤਕ ਕੋਸ਼ਿਕਾਵਾਂ ਨੂੰ ਵੀ ਕੱਢ ਦਿੰਦਾ ਹੈ। ਇਸ ਜੈੱਲ ਨੂੰ ਉਸ ਥਾਂ ‘ਤੇ ਲਗਾਓ।
2. ਓਟਮੀਲ
ਓਟਮੀਲ ‘ਚ ਕੁਦਰਤੀ ਰੂਪ ਨਾਲ ਪਰਤ ਉਤਾਰਨ ਵਾਲੇ ਤੱਤ ਮੌਜੂਦ ਹੁੰਦੇ ਹਨ। ਇਸ ਨਾਲ ਚਿਹਰੇ ਤੋਂ ਭੂਰੇ ਧੱਬੇ ਹੱਟ ਜਾਂਦੇ ਹਨ। ਇਸ ਦੇ ਲਈ 2 ਚਮਚ ਓਟਮੀਲ ਪਾਊਡਰ ਨੂੰ 2 ਚਮਚ ਦੁੱਧ ਤੇ ਇਕ ਚਮਚ ਸ਼ਹਿਦ ਦੇ ਨਾਲ ਮਿਲਾ ਲਓ। ਪ੍ਰਭਾਵਿਤ ਹਿੱਸਿਆਂ ‘ਤੇ ਲਗਾਓ ਤੇ 20 ਮਿੰਟਾਂ ਲਈ ਇਸ ਨੂੰ ਛੱਡ ਦਿਉ। ਉਸ ਤੋਂ ਬਾਅਦ ਕੋਸੇ ਪਾਣੀ ਨਾਲ ਚਿਹਰੇ ਨੂੰ ਧੋ ਲਵੋ।
3. ਪਪੀਤਾ
ਪਪੀਤੇ ‘ਚ ਮੌਜੂਦ ਐਨਜਾਈਨ ਪਪਾਇਨ ਮੇਲਾਜਮਾ ਦਾ ਇਲਾਜ ਕਰ ਸਕਦਾ ਹੈ। ਇਹ ਖਰਾਬ ਹਿੱਸਿਆਂ ਤੇ ਮ੍ਰਿਤਕ ਕੋਸ਼ਿਕਾਵਾਂ ਨੂੰ ਕੱਢਣ ‘ਚ ਵੀ ਮਦਦ ਕਰਦਾ ਹੈ। ਪੱਕੇ ਹੋਏ ਪਪੀਤੇ ਦਾ ਗੁੱਦਾ ਕੱਢ ਲਵੋ ਤੇ ਮੈਸ਼ ਕਰੋ। ਇਸ ਨੂੰ ਪ੍ਰਭਾਵਿਤ ਹਿੱਸਿਆਂ ‘ਤੇ ਲਗਾਓ।
4. ਨਿੰਬੂ ਦਾ ਰਸ
ਨਿੰਬੂ ਦਾ ਰਸ ਕੁਦਰਤੀ ਰੂਪ ਨਾਲ ਚਮੜੀ ਦਾ ਰੰਗ ਹਲਕਾ ਕਰਦਾ ਹੈ। ਇਸ ਤਰ੍ਹਾਂ ਨਾਲ ਮੇਲਾਜਮਾ ਵਾਲੀ ਚਮੜੀ ਵੀ ਨਿਕਲ ਜਾਂਦੀ ਹੈ। ਇਸ ਦੇ ਲਈ ਨਿੰਬੂ ਦਾ ਰਸ ਕੱਢੋ ਤੇ ਉਸ ਨੂੰ ਪ੍ਰਭਾਵਿਤ ਥਾਵਾਂ ‘ਤੇ ਲਗਾਓ। 1 ਜਾਂ 2 ਮਿੰਟਾਂ ਲਈ ਹੱਥ ਨਾਲ ਰਗੜੋ। 20 ਮਿੰਟਾਂ ਤੱਕ ਇਸ ਨੂੰ ਰਹਿਣ ਦਿਓ। ਫਿਰ ਤੁਸੀਂ ਕੋਸੇ ਪਾਣੀ ਨਾਲ ਚਿਹਰੇ ਨੂੰ ਧੋ ਲਵੋ।
5. ਐਪਲ ਸਾਈਡਰ ਵੈਨਗੀਰ
ਐਪਲ ਸਾਈਡਰ ਵੈਨਗੀਰ ‘ਚ ਐਸੀਟਿਕ ਐਸਿਡ ਮੌਜੂਦ ਹੁੰਦਾ ਹੈ ਜਿਹੜਾ ਕਿ ਇਕ ਸ਼ਕਤੀਸ਼ਾਲੀ ਬਲੀਚ ਤੱਤ ਹੈ। ਇਹ ਚਮੜੀ ਤੋਂ ਦਾਗ ਧੱਬਿਆਂ ਨੂੰ ਹਟਾਉਂਦਾ ਹੈ। ਚਮੜੀ ਨੂੰ ਸਮੂਦੀ ਤੇ ਚਮਕਦਾਰ ਵੀ ਬਣਾਉਂਦਾ ਹੈ। ਐਪਲ ਸਾਈਡਰ ਵੈਨਗੀਰ ਤੇ ਪਾਣੀ ਨੂੰ ‘ਚ ਮਿਲਾਓ। ਇਸ ਨੂੰ ਫਿਰ ਦਾਗ ਧੱਬਿਆਂ ‘ਤੇ ਲਗਾਓ। ਉਸ ਤੋਂ ਬਾਅਦ ਕੋਸੇ ਪਾਣੀ ਨਾਲ ਚਮੜੀ ਨੂੰ ਧੋ ਲਵੋ। ਇਸ ਨੂੰ ਹਫਤੇ ‘ਚ ਇਕ ਵਾਰ ਲਗਾਓ।
6. ਹਲਦੀ
ਹਲਦੀ ‘ਚ ਐਂਟੀਆਕਸੀਡੈਂਟ ਹੁੰਦੇ ਹਨ ਜਿਸ ਨਾਲ ਚਮੜੀ ਦੇ ਦਾਗ ਧੱਬੇ ਦੂਰ ਹੋ ਜਾਂਦੇ ਹਨ ਤੇ ਰੰਗਤ ‘ਚ ਵੀ ਨਿਖਾਰ ਆਉਂਦਾ ਹੈ। 10 ਚਮਚ ਦੁੱਧ ‘ਚ 5 ਚਮਚ ਹਲਦੀ ਮਿਲਾਓ। ਇਸ ਮਿਕਸਚਰ ਨੂੰ ਗਾੜ੍ਹਾ ਕਰਨ ਲਈ ਇਕ ਚਮਚ ਚਣਿਆਂ ਦਾ ਆਟਾ ਮਿਲਾਓ। ਇਸ ਦਾ ਪੇਸਟ ਬਣਾ ਕੇ ਪ੍ਰਭਾਵਿਤ ਹਿੱਸਿਆਂ ‘ਤੇ ਲਗਾਓ। ਇਸ ਨੂੰ 20 ਮਿੰਟਾਂ ਤੱਕ ਛੱਡ ਦਿਓ। ਉਸ ਤੋਂ ਬਾਅਦ ਚਮੜੀ ਨੂੰ ਧੋ ਲਵੋ।
7. ਪਿਆਜ ਦਾ ਰਸ
ਪਿਆਜ ਦੇ ਰਸ ‘ਚ ਸਲਫਰ ਮੌਜੂਦ ਹੁੰਦਾ ਹੈ ਜਿਹੜਾ ਚਮੜੀ ਤੋਂ ਕਾਲੇ ਧੱਬਿਆਂ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਪਿਆਜ ਦਾ ਰਸ ਚਮੜੀ ਦੀਆਂ ਕੋਸ਼ਿਕਾਵਾਂ ਨੂੰ ਪੋਸ਼ਣ ਦਿੰਦਾ ਹੈ। 2 ਜਾਂ 3 ਪਿਆਜ ਕੱਟ ਕੇ ਗਾਰਨਿਸ਼ ਕਰੋ। ਇਸ ਨੂੰ ਮਲਮਲ ਦੇ ਕੱਪੜੇ ‘ਚ ਰੱਖੋ। ਹੁਣ ਪਿਆਜ ਦੇ ਰਸ ‘ਚ ਐਪਲ ਸਾਈਡਰ ਵੈਨਗੀਰ ਮਿਲਾ ਦਿਓ। ਇਸ ਨੂੰ ਪ੍ਰਭਾਵਿਤ ਹਿੱਸਿਆਂ ‘ਤੇ ਲਗਾਓ
ਜੇਕਰ ਤੁਸੀਂ ਛਾਈਆਂ ਨੂੰ ਆਯੁਰਵੈਦਿਕ ਜੜੀ-ਬੂਟੀਆਂ ਨਾਲ ਠੀਕ ਕਰਨ ਚਹੁੰਦੇ ਹੋ ਤਾਂ ਇਹ ਹੇਠ ਲਿਖੀਆਂ ਦਵਾਈਆਂ ਤੁਸੀਂ ਆਪਣੇ ਘਰ ਬੈਠੇ ਹੀ ਸਾਡੇ ਕੋਲੋਂ ਮੰਗਵਾ ਸਕਦੇ ਹੋ। ਅਸੀਂ Worldwide ਸ਼ਿਪਿੰਗ ਕਰਦੇ ਹਾਂ। ਇਹਨਾਂ ਤਿੰਨਾਂ ਵਿੱਚੋਂ ਇੱਕ ਇੱਕ ਗੋਲੀ, ਸਵੇਰੇ ਸ਼ਾਮ ਖਾਣੇ ਤੋਂ ਬਾਦ ਲਵੋ। ਘੱਟੋ ਘੱਟ 3 ਮਹੀਨੇ ਇਸਤੇਮਾਲ ਕਰੋ। ਜ਼ਰੂਰਤ ਮੁਤਾਬਿਕ ਦੁਬਾਰਾ ਰੀਪੀਟ ਕਰੋ।
ਪਰਹੇਜ਼ ਚ ਤਲੀਆਂ ਚੀਜ਼ਾਂ, ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਅਤੇ ਮਿੱਠੇ ਨੂੰ ਨਾ ਲਵੋ।
ਇਸ ਤਰ੍ਹਾਂ ਦੀਆਂ ਜਾਣਕਾਰੀ ਭਰਪੂਰ ਵੀਡੀਓ ਦੇਖਣ ਲਈ ਅੱਜ ਹੀ ਸਾਡੇ YouTube ਚੈਨਲ ਨੂੰ ਸਬਸਕਰਾਇਬ ਜਰੂਰ ਕਰੋ। 👇
ਜੇਕਰ ਤੁਸੀਂ ਹੋਰ ਬਿਮਾਰੀਆਂ ਨਾਲ ਝੂਜ ਰਹੇ ਹੋ ਤਾਂ ਅੱਜ ਹੀ ਘਰੇ ਬੈਠੇ ਸਾਡੀ ਟੋਰੰਟੋ ਵਾਲੀ ਲੋਕੇਸ਼ਨ ਤੇ ਆਪਣੀ ਪ੍ਰਾਈਵੇਟ ਕੰਸੁਲਟੇਸ਼ਨ ਬੁੱਕ ਕਰੋ। 👇
Bình luận