ਫਿਨਸੀਆਂ:- ਕੁੜੀਆਂ ਨੂੰ ਅਕਸਰ ਕਿਸੀ ਨਾ ਕਿਸੀ ਉਮਰ ਵਿੱਚ ਚਿਹਰੇ ਉੱਤੇ ਫਿਨਸੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ,ਅਤੇ ਜਦੋਂ ਇਹ ਫਿਨਸੀਆਂ ਖਤਮ ਹੁੰਦੀਆਂ ਹਨ, ਤਾਂ ਚਿਹਰੇ ਉੱਤੇ ਦਾਗ ਪਾ ਦਿੰਦੀਆਂ ਹਨ।ਜਿਸ ਕਾਰਨ ਬਹੁਤ ਪਰੇਸ਼ਾਨੀ ਹੁੰਦੀ ਹੈ। ਚਿਹਰੇ ਉੱਤੇ ਫਿਣਸੀ ਹੋਣਾ ਆਮਗੱਲ ਹੈ,ਪਰ ਜਿਸ ਦੇ ਚਿਹਰੇ ਤੇ ਹੁੰਦੀ ਹੈ, ਉਸ ਨੂੰ ਇਹ ਆਮ ਗੱਲ ਨਹੀਂ ਲਗਦੀ।ਫਿਣਸੀਆਂ ਹੋਣ ਕਾਰਨ ਅਸੀਂ ਅਕਸਰ ਆਪਣੀ ਖੁਰਾਕ ਜਾਂ ਚਮੜੀ ਨੂੰ ਕੋਸਦੇ ਹਾਂ,ਪਰ ਇਸ ਪਿੱਛੇ ਸਿਰਫ ਇਹ ਹੀ ਦੋ ਕਾਰਨ ਨਹੀਂ,ਸਗੋਂ ਹੋਰ ਵੀ ਬਹੁਤ ਕਾਰਨ ਹਨ। ਫਿਨਸੀਆਂ ਹੋਣ ਦੇ ਕਾਰਨ ਹੇਠਾਂ ਲਿਖੇ ਹਨ-
1) ਮੋਬਾਇਲ ਫੋਨ:- ਚਿਹਰੇ ਉੱਤੇ ਫਿਨਸੀਆਂ ਹੋਣ ਦਾ ਇੱਕ ਕਾਰਨ ਮੋਬਾਇਲ ਫੋਨ ਵੀ ਹੁੰਦੇ ਹਨ। ਲੰਬੇ ਸਮੇਂ ਤੱਕ ਫੋਨ ਨੂੰ ਆਪਣੇ ਚਿਹਰੇ ਨਾਲ ਲਗਾ ਕੇ ਰੱਖਣ ਨਾਲ ਤੇਲ ਨਿਕਲਦਾ ਹੈ, ਜੋ ਫੋਨ ਵਿੱਚ ਪਣਪ ਰਹੇ ਬੇਕਟੀਰਿਆ ਦੇ ਸੰਪਰਕ ਵਿੱਚ ਆ ਕੇ ਚਮੜੀ ਉੱਤੇ ਜੰਮ ਜਾਂਦਾ ਹੈ।ਜਿਸ ਕਾਰਨ ਫਿਨਸੀਆਂ ਪੈਦਾ ਹੁੰਦੀਆਂ ਹਨ।
2) ਸਫਰ:- ਕਈ ਵਾਰ ਅਸੀਂ ਵੇਖਦੇ ਹਾਂ ਕਿ ਸਫਰ ਕਰਨ ਤੋਂ ਬਾਅਦ ਹੀ ਸਾਡੇ ਚਿਹਰੇ ਉੱਤੇ ਫਿਨਸੀਆਂ ਹੁੰਦੀਆਂ ਹਨ,ਅਸਲ ਵਿੱਚ ਇਹ ਮੌਸਮ, ਪਾਣੀ ਅਤੇ ਹਵਾ ਦੇ ਬਦਲਣ ਕਾਰਨ ਹੁੰਦਾ ਹੈ। ਸਫਰ ਵਿੱਚ ਚਿਹਰੇ ਉੱਤੇ ਪਰਦੂਸ਼ਨ ਦੇ ਮਾੜੇ ਪ੍ਰਭਾਵ ਕਾਰਨ ਵੀ ਫਿਨਸੀਆਂ ਪੈਦਾ ਹੁੰਦੀਆਂ ਹਨ।
3) ਹੇਅਰ ਸਟਾਇਲ:- ਹੇਅਰ ਪ੍ਰੋਡਕਟ ਗਾੜੇ ਅਤੇ ਤੇਲ ਵਾਲੇ ਹੁੰਦੇ ਹਨ। ਇਸ ਲਈ ਜਦੋਂ ਅਸੀਂ ਸੌਂ ਜਾਂਦੇ ਹਾਂ, ਤਾਂ ਉਹ ਸਾਡੀ ਚਮੜੀ ਦੇ ਸੰਪਰਕ ਵਿੱਚ ਆ ਜਾਂਦੇ ਹਨ ਅਤੇ ਚਮੜੀ ਦੇ ਪੋਰਜ ਨੂੰ ਬਲਾੱਕ ਕਰ ਦਿੰਦੇ ਹਨ। ਜਿਸ ਤੋਂ ਪੋਰਜ ਵਿੱਚ ਕਈ ਵਾਰ ਇਨਫੈਕਸ਼ਨ ਹੋ ਕੇ ਫਿਨਸੀਆਂ ਬਣ ਜਾਂਦੀਆਂ ਹਨ।
4) ਟੂਥ ਪੇਸਟ:- ਕਈ ਲੋਕਾਂ ਨੂੰ ਇਹ ਧਿਆਨ ਨਹੀ ਹੁੰਦਾ ਕਿ ਬਰਸ਼ ਕਰਦੇ ਸਮੇਂ ਉਨਾਂ ਦੇ ਮੂੰਹ ਵਿੱਚੋਂ ਝੱਗ ਨਿਕਲਦੀ ਹੈ। ਕਈ ਟੂਥ-ਪੇਸਟ ਵਿੱਚ ਫਲੋਰਾਇਡ ਹੁੰਦਾ ਹੈ, ਜੋ ਫਿਨਸੀਆਂ ਪੈਦਾ ਕਰਦਾ ਹੈ, ਇਸ ਤੋਂ ਇਲਾਵਾ ਸੋਡਿਅਮ ਲਾੱਰਿਅਲ ਸਲਫੇਟ ਵੀ ਚਮੜੀ ਵਿੱਚ ਜਲਨ ਪੈਦਾ ਕਰਦਾ ਹੈ।
5) ਫਾਸਟ-ਫੂਡ:- ਤਲੇ ਹੋਏ ਭੋਜ਼ਨ ਨਾਲ ਵੀ ਚਿਹਰੇ ਉੱਤੇ ਫਿਨਸੀਆਂ ਹੋ ਜਾਂਦੀਆਂ ਹਨ। ਅੱਜ ਕੱਲ ਦੇ ਮੁੰਡੇ- ਕੁੜੀਆਂ ਆਮ ਤੌਰ ਤੇ ਪੀਜਾ, ਬਰਗਰ, ਚਾਟ, ਟਿੱਕੀਆਂ ਖਾਣਾ ਹੀ ਪਸੰਦ ਕਰਦੇ ਹਨ ਤੇ ਘਰ ਦਾ ਭੋਜ਼ਨ ਉਨ੍ਹਾਂ ਨੂੰ ਚੰਗਾ ਨਹੀ ਲੱਗਦਾ,ਪਰ ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀ ਹੁੰਦਾ ਕਿ ਉਨ੍ਹਾਂ ਦੇ ਚਿਹਰੇ ਉੱਤੇ ਫਿਨਸੀਆਂ ਇਸੇ ਕਾਰਨ ਹੁੰਦੀਆਂ ਹਨ। ਇਹ ਭੋਜ਼ਨ ਸਰੀਰ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।
6) ਕਾੱਸਮੈਟਿਕ:- ਬਹੁਤ ਲੋਕ ਆਪਣੇ ਚਿਹਰੇ ਨੂੰ ਨਿਖਾਰਨ ਲਈ ਕਰੀਮ ਜਾਂ ਜੈੱਲ ਦਾ ਇਸਤੇਮਾਲ ਕਰਦੇ ਹਨ।ਪਰ ਬਹੁਤ ਪ੍ਰੋਡਕਟ ਸਾਡੀ ਤਵਚਾ ਲਈ ਹਾਨੀਕਾਰਕ ਹੁੰਦੇ ਹਨ,ਜੋ ਸਾਡੇ ਚਹਿਰੇ ਤੇ ਖੂਬਸੁਰਤੀ ਦੇਣ ਦੀ ਜਗ੍ਹਾਂਹ ਸਾਨੂੰ ਫਿਨਸੀਆਂ ਦੇ ਜਾਂਦਾ ਹੈ।
7) ਸਿਰ੍ਹਾਣਾ:- ਧੂੜ ਵਾਲੇ ਸਿਰ੍ਹਾਣੇ ਦੇ ਇਸਤੇਮਾਲ ਕਾਰਨ ਸਾਨੂੰ ਫਿਨਸੀਆਂ ਹੋਣ ਦਾ ਖਤਰਾ ਹੁੰਦਾ ਹੈ,ਅਸੀਂ ਜੋ ਸਿਰ੍ਹਾਣਾ ਇਸਤੇਮਾਲ ਕਰਦੇ ਹਾਂ ਉਸ ਉੱਤੇ ਸਾਡੇ ਵਾਲਾਂ ਦਾ ਤੇਲ ਲੱਗਦਾ ਹੈ, ਜਿਸ ਕਾਰਨ ਮਿੱਟੀ ਉਸ ਤੇ ਚਿਪਕ ਜਾਂਦੀ ਹੈ। ਫਿਰ ਜਦ ਅਸੀਂ ਬਿਨਾ ਸਿਰ੍ਹਾਣਾ ਬਦਲੇ ਬਹੁਤ ਦਿਨਾਂ ਤੱਕ ਇਸ ਸਿਰ੍ਹਾਣੇ ਦਾ ਇਸਤੇਮਾਲ ਕਰਦੇ ਹਾਂ, ਤਾਂ ਉਹ ਮਿੱਟੀ ਅਤੇ ਧੂਲ ਸਾਡੇ ਚਿਹਰੇ ਉੱਤੇ ਚਿਪਕ ਜਾਂਦੀ ਹੈ। ਜਿਸ ਕਾਰਨ ਸਿਰ੍ਹਾਣਾ ਵੀ ਕਿਸੇ ਹੱਦ ਤਕ ਸਾਡੇ ਚਿਹਰੇ ਉੱਤੇ ਫਿਨਸੀਆਂ ਦਾ ਕਾਰਨ ਹੈ।
8) ਪਰੇਸ਼ਾਨੀ:- ਕੁੱਝ ਕੁੜ੍ਹੀਆਂ ਬਹੁਤ ਜਿਆਦਾ ਤਣਾਵ ਭਰੇ ਮਾਹੌਲ ਵਿੱਚ ਰਹਿੰਦੀਆਂ ਹਨ। ਤਣਾਵ ਦੇ ਕਾਰਨ ਹਾਰਮੌਨਸ ਦਾ ਸੰਤੁਲਣ ਵਿਗੜ੍ਹ ਜਾਂਦਾ ਹੈ ਅਤੇ ਫਿਨਸੀਆਂ ਪੈਦਾ ਹੁੰਦੀਆਂ ਹਨ।
ਚਿਹਰੇ ਦੀਆ ਫਿਨਸੀਆ ਅਤੇ ਕਿੱਲ ਲਗਭਗ ਇੱਕ ਹੀ ਤਰ੍ਹਾਂ ਦੇ ਹੁੰਦੇ ਹਨ। ਕਿੱਲ ਅਤੇ ਫਿਨਸੀਆ ਚਮੜ੍ਹੀ ਦੇ ਮੁਸਾਮਾਂ( ਸੁਖਮ ਛੇਕ) ਦੇ ਵਿੱਚ ਹੋਈ ਇਨਫੈਕਸ਼ਨ ਜ਼ਾ ਸਰੀਰ ਅੰਦਰੋ ਆਈ ਚਰਬੀ ਦੇ ਕਾਰਨ ਹੁੰਦੇ ਹਨ। ਕਿੱਲ ਵਧੇਰੇ ਤੌਰ ਤੇ ਪੰਦਰਾਂ ਤੋਂ ਪੱਚੀ ਸਾਲ ਦੀ ਉਮਰ ਵਿੱਚ ਹੁੰਦੇ ਹਨ, ਜਦ ਕੇ ਫਿਨਸੀਆ ਕਿਸੇ ਵੀ ਉਮਰ ਦੇ ਵਿੱਚ ਹੋ ਸਕਦੀਆ ਹਨ। ਫਿਨਸੀਆ ਦੇ ਉਪਰ ਦਿੱਤੇ ਕਾਰਨਾ ਤੋ ਤੁਸੀ ਜਾਣੂ ਹੋ ਚੁੱਕੇ ਹੋਵੋਗੇ। ਉਪਰ ਦਿੱਤੇ ਅਨੁਸਾਰ ਆਪਣੇ ਚਿਹਰੇ ਦੀ ਸਫਾਈ ਅਤੇ ਆਪਣੇ ਖਾਣ-ਪੀਣ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।
ਸਾਡਾ ਪੂਰਾ ਪੌੜਕਾਸਟ ਸੁਨਣ ਲਈ ਇਹ ਵੀਡੀਓ ਦੇਖੋ
コメント