ਹੁਸ਼ਿਆਰਪੁਰ 19 ਦਸੰਬਰ -ਪ੍ਰਸ਼ੋਤਮ- ਭਗਵਾਨ ਧੰਨਵੰਤਰੀ ਜੀ ਦਿਨ ਜਨਮ ਉਤਸਵ ਤੇ ਅਯੁਰਵੈਦ ਸੰਮੇਲਨ ਜਿਲ੍ਹਾ ਵੈਦ ਮੰਡਲ ਹੁਸ਼ਿਆਰਪੁਰ ਮੰਡਲ ਵਲੋਡਾਕਟਰ ਵਨੀਤ ਸ਼ਰਮਾ ਤੇ ਵੈਦ ਰੂਬਲ ਦੀ ਪ੍ਰਧਾਨਗੀ ਹੇਠ ਅਯੋਜਿਤ ਕੀਤਾ ਗਿਆ। ਸੰਮੇਲਨ ਵਿੱਚ ਆਮ ਆਦਮੀ ਪਾਰਟੀ ਦੇ ਜਸਵੀਰ ਸਿੰਘ ਰਾਜਾ ਨੇ ਮੁੱਖ ਮਹਿਮਾਨ ਵਜੋ ਸਿਰਕਤ ਕੀਤੀ। ਸੰਮੇਲਨ ਵਿੱਚ ਵੈਦਾਂ ਵਲੋ ਸਾਰੀਆਂ ਬੀਮਾਰੀਆਂ ਤੇ ਉਨ੍ਹਾਂ ਦੇ ਆਯੂਰਵੈਦਿਕ ਰਾਹੀਂ ਇਲਾਜ ਵਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਆਯੂਰਵੈਦਿਕ ਇਲਾਜ ਅੱਜ ਦੇ ਸਮੇਂ ਦੀ ਮੁਂਖ ਜਰੂਰਤ ਹੈ।ਇਸ ਮੌਕੇ ਸੀਨੀਅਰ ਵਾਇਸ ਪ੍ਰਧਾਨ ਵੈਦ ਸਰਬਜੀਤ ਸਿੰਘ ਮਾਣਕੂ ਵਲੋ ਆਏ ਹੋਏ ਵੈਦਾਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਮਨਿੰਦਰਜੀਤ ਸਿੰਘ ਮੈਨੇਜਿੰਗ ਡਾਇਰੈਕਟਰ ਭਾਈ ਮਤੀ ਦਾਸ ਕਾਲਜ ਆਫ ਨਰਸਿੰਗ ਗੁਰਾਇਆ , ਸੰਜੀਵ ਤਲਵਾੜ , ਨੀਤੀ ਤਲਵਾੜ ਤੇ ਮਨੋਜ ਗੁਪਤਾ ਨੇ ਸੰਬੋਧਨ ਕੀਤਾ। ਇਸ ਮੌਕੇ ਪ੍ਰਧਾਨ ਤਰਸੇਮ ਸਿੰਘ ਸੰਧਰ ਤੇ ਉਨ੍ਹਾਂ ਦੇ ਆਹੁਦੇਦਾਰਾਂ ਵਿੱਚ ਵੈਦ ਰਵੀ ਕਾਂਤ ਖੋਲੀਆ , ਵੈਦ ਜੈਲ ਸਿੰਘ ਕਾਲੜਾ, ਸੰਦੀਪ ਕੁਮਾਰ ਬਾਹਲਾ, ਵਲੋ ਦ ਜਸਵੀਰ ਸਿੰਘ ਸੌਂਦ, ਵੈਦ ਵਿਨੋਦ ਕੁਮਾਰ ਸ਼ਰਮਾ, ਵੈਦ ਜਸਵੰਤ ਸਿੰਘ ਹੀਰ, ਵੈਦ ਤਰਲੋਕ ਬੈਂਸ ਤੇ ਵੈਦ ਦੀਦਾਰ ਸਿੰਘ ਜੰਡੀਰ, ਵੈਦ ਸੋਮ ਪ੍ਰਕਾਸ਼ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਵੈਦ ਰੂਬਲ ਜੀ ਨੇ ਇਸ ਮੌਕੇ ਦੱਸਿਆ ਕੇ ਉਹ ਹੁਣ ਮਰੀਜ਼ਾਂ ਦੀ ਸਹੂਲਤ ਲਈ wellness Centre ਖੋਲ ਰਹੇ ਹਨ ਜਿਥੇ ਮਰੀਜ਼ਾਂ ਨੂੰ ਦਾਖਿਲ ਕਰਕੇ ਆਯੁਰਵੈਦਿਕ ਢੰਗ ਨਾਲ ਉਪਚਾਰ ਕੀਤਾ ਜਾਵੇਗਾ ਜੋ ਕੇ ਹਿਮਾਚਲ ਦੀਆ ਨੀਮ ਪਹਾੜੀਆਂ ਚ ਸਤਿਥ ਹੋਵੇਗਾ
ਦੇਸੀ ਖਾਓ ਰੋਗ ਭਜਾਓ ਤੰਦਰੁਸਤੀ ਪਾਓ
source: http://www.mediapunjab.com/
Comments