ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਮੋਟਾਪੇ ਦੇ ਸ਼ਿਕਾਰ ਹੋ ਚੁੱਕੇ ਹਨ ਜਿਸ ਕਾਰਨ ਉਨ੍ਹਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਸਰੀਰ ਵਿੱਚ ਮੋਟਾਪਾ ਵਧ ਜਾਂਦਾ ਹੈ ਤਾਂ ਉਸ ਸਮੇਂ ਸਰੀਰ ਕਮਜ਼ੋਰੀ ਮਹਿਸੂਸ ਕਰਦਾ ਹੈ ਅਤੇ ਬਹੁਤ ਸਾਰੀਆਂ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਆਪਣਾ ਮੋਟਾਪਾ ਘੱਟ ਕਰਨ ਦੇ ਲਈ ਖਾਣਾ ਪੀਣਾ ਛੱਡ ਦਿੰਦੇ ਹਨ ਜਿਸ ਕਾਰਨ ਉਨ੍ਹਾਂ ਦੇ ਸਰੀਰ ਦੀ ਕਮਜ਼ੋਰੀ ਹੋਰ ਵੀ ਜ਼ਿਆਦਾ ਵਧਣ ਲੱਗ ਜਾਂਦੀ ਹੈ ਕਿਉਂਕਿ ਖਾਣਾ ਪੀਣਾ ਛੱਡਣਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ ਇਸ ਨਾਲ ਸਰੀਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜਿਸ ਕਾਰਨ ਕਈ ਵਾਰ ਸਰੀਰ ਗੰਭੀਰ ਸਮੱਸਿਆਵਾਂ ਦਾ ਵੀ ਸਾਹਮਣਾ ਕਰਦਾ ਹੈ।
ਥੋੜ੍ਹੇ ਬਹੁਤੇ ਪ੍ਰਹੇਜ਼ ਕਰਕੇ ਹੀ ਆਪਣੇ ਮੋਟਾਪੇ ਨੂੰ ਘਟਾਇਆ ਜਾ ਸਕਦਾ ਹੈ। ਵੈਦ ਰੂਬਲ ਜੀ ਦਾ ਕਹਿਣਾ ਹੈ ਕਿ ਹਰ ਰੋਜ਼ ਵਿਅਕਤੀ ਨੂੰ ਆਪਣਾ ਭਾਰ ਤੁਲਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਪਤਾ ਲੱਗੇ ਕਿ ਉਨ੍ਹਾਂ ਦਾ ਭਾਰ ਵਧ ਰਿਹਾ ਹੈ ਜਾਂ ਘਟ ਰਿਹਾ ਹੈ।
ਇਸ ਤੋਂ ਇਲਾਵਾ ਸਵੇਰੇ ਖਾਲੀ ਪੇਟ ਇਕ ਜਾਂ ਦੋ ਗਲਾਸ ਕੋਸੇ ਪਾਣੀ ਦੇ ਜ਼ਰੂਰ ਪੀਣੇ ਚਾਹੀਦੇ ਹਨ ਉਸ ਤੋਂ ਬਾਅਦ ਆਪਣੇ ਘਰ ਦੇ ਵਿੱਚ ਹੀ ਦੋ ਚਾਰ ਗੇੜੇ ਲਗਾਉਣੇ ਚਾਹੀਦੇ ਹਨ ਇਸ ਨਾਲ ਸਰੀਰ ਐਕਟਿਵ ਹੋ ਜਾਂਦਾ ਹੈ।
ਇਸ ਤੋਂ ਇਲਾਵਾ ਖਾਣ ਪੀਣ ਦਾ ਵੀ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ਹਮੇਸ਼ਾਂ ਪੌਸ਼ਟਿਕ ਆਹਾਰ ਹੀ ਖਾਧਾ ਜਾਵੇ ਜੋ ਕੇ ਸਰੀਰ ਦੇ ਲਈ ਵਧੀਆ ਹੁੰਦਾ ਹੈ। ਮੋਟਾਪੇ ਦੇ ਸ਼ਿਕਾਰ ਲੋਕ
ਜੇਕਰ ਸਲਾਦ ਦਾ ਸੇਵਨ ਕਰਨ ਤਾਂ ਇਸ ਨਾਲ ਉਨ੍ਹਾਂ ਦੀ ਪਾਚਣ ਕਿਰਿਆ ਮਜ਼ਬੂਤ ਹੁੰਦੀ ਹੈ ਜਿਸ ਨਾਲ ਖਾਧਾ ਪੀਤਾ ਐਨਰਜੀ ਦੇ ਵਿੱਚ ਬਦਲਦਾ ਹੈ ਨਾ ਕਿ ਚਰਬੀ ਦੇ ਵਿੱਚ।ਇਸ ਤੋਂ ਇਲਾਵਾ ਤਲੀਆਂ ਹੋਈਆਂ ਚੀਜ਼ਾਂ ਚਾਹ ਕੌਫੀ ਕੋਲਡ ਡਰਿੰਕ ਆਦਿ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਚੀਜ਼ਾਂ ਸਾਡੇ ਸਰੀਰ ਦੇ ਵਿੱਚ ਮੋਟਾਪੇ ਨੂੰ ਲਗਾਤਾਰ ਵਧਾਉਂਦੀਆਂ ਰਹਿੰਦੀਆਂ ਹਨ ਅਤੇ ਸਰੀਰ ਵਿੱਚ ਹੋਰ ਵੀ ਕਈ ਪ੍ਰਕਾਰ ਦੀਆਂ ਪ੍ਰੇਸ਼ਾਨੀਆਂ ਖੜ੍ਹੀਆਂ ਕਰਦੀਆਂ ਹਨ।ਇਸ ਦੇ ਨਾਲ ਹੀ ਦਿਨ ਵਿਚ ਅੱਠ ਤੋਂ ਦੱਸ ਗਲਾਸ ਪਾਣੀ ਜ਼ਰੂਰ ਪੀਣੇ ਚਾਹੀਦੇ ਹਨ ਇਸ ਨਾਲ ਸਰੀਰ ਦੇ ਵਿੱਚੋਂ ਵਿਸ਼ੈਲੇ ਪਦਾਰਥਾਂ ਦੀ ਮਾਤਰਾ ਘਟਦੀ ਹੈ ਅਤੇ ਚਰਬੀ ਨੂੰ ਵੀ ਘਟਾਇਆ ਜਾ ਸਕਦਾ ਹੈ।ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਤੁਸੀਂ ਆਪਣੇ ਆਪ ਨੂੰ ਮੋਟਾਪੇ ਤੋਂ ਛੁਟਕਾਰਾ ਦਿਵਾ ਸਕਦੇ ਹੋ।
ਆਯੁਰਵੇਦ ਵਿਚ ਪਾਚਨ ਸ਼ਕਤੀ ਨੂੰ ਠੀਕ ਕਰਕੇ ਮੋਟਾਬੋਲਿਸਮ ਨੂੰ ਤੇਜ ਕੀਤਾ ਜਾਂਦਾ ਹੈ। ਜਿਸ ਨਾਲ ਤੁਸੀਂ ਆਪਣਾ ਭਾਰ ਘਟਾ ਸਕਦੇ ਹੋ। ਜਿਵੇਂ ਕਿ
1) ਪੁਨਰਵਾ ਜਾਂ ਇੱਟ-ਸਿੱਟ ਬੂਟੀ ਤੋਂ ਬਣੀ - ਸੋਜਹਾਰ ਵਟੀ ਟੇਬਲੇਟ
2) ਅਲਫਾਲਫ਼ਾਂ ਵਟੀ
3) ਲਿਵਰ ਨੂੰ ਸਾਫ ਕਰਨ ਲਈ- ਕੰਮਪਾਊਂਡ 52 ਵਟੀ
ਤਿੰਨਾਂ ਚੋਂ ਇੱਕ ਇੱਕ ਗੋਲੀ , ਸਵੇਰੇ ਸ਼ਾਮ ਲਵੋ, ਘੱਟੋ ਘੱਟ 3 ਮਹੀਨੇ ਲਈ। ਜਲਦੀ ਨਤੀਜੇ ਲਈ ਸਵੇਰੇ, ਦੁਪਹਿਰੇ ਅਤੇ ਸ਼ਾਮ ਨੂੰ ਲਵੋ। ਇਸ ਪੂਰੇ ਫਾਰਮੂਲੇ ਨੂੰ ਆਪਣੀ ਜ਼ਰੂਰਤ ਮੁਤਾਬਿਕ , ਬਿਨਾ ਕਿਸੇ ਸਾਇਡ ਇਫੈਕਟ ਤੋਂ ਲਗਾਤਾਰ ਵੀ ਲਿਆ ਜਾ ਸਕਦਾ ਹੈ।
ਜੇਕਰ ਤੁਹਾਨੂੰ ਹੋਰ ਬਿਮਾਰੀਆਂ ਜਿਵੇ ਸ਼ੂਗਰ, ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਹੈ ਤਾਂ ਹੁਣ ਤੁਸੀਂ ਘਰੇ ਬੈਠੇ ਸਾਡੇ ਨਾਲ ਸਾਡੀ ਕੈਨੇਡਾ ਵਾਲੀ ਕਲੀਨਿਕ ਤੇ ਵੀਡੀਓ ਕਾਂਸਲਟੇਸ਼ਨ ਕਰ ਸਕਦੇ ਹੋ। 👇
Comments